Multilingual Access Project - Punjabi
Woman

ਅਗਾਉਂ ਯੋਜਨਾਬੰਦੀ ਕਰਨਾ : ਆਪਣੇ ਆਪ ਨੂੰ ਸੁਰੱਖਿਅਤ ਬਣਾਉਣਾ

ਘਰੇਲੂ ਹਿੰਸਾ ਦੇ ਚੇਤਾਵਨੀ ਚਿੰਨ੍ਹਾਂ ਤੋਂ ਸੁਚੇਤ ਰਹੋ। ਇਹ ਮੰਨ ਲੈਣਾ ਖ਼ਤਰਨਾਕ ਹੋ ਸਕਦਾ ਹੈ ਕਿ ਕਿਸੇ ਤਰ੍ਹਾਂ ਸਭ ਕੁਝ ਠੀਕ ਠਾਕ ਹੋ ਜਾਵੇਗਾ। ਅਕਸਰ ਮਾਮਲੇ ਹੋਰ ਵਧੇਰੇ ਵਿਗਡ਼ ਜਾਂਦੇ ਹਨ।

ਇੱਕ ਸੁਰੱਖਿਆ ਯੋਜਨਾ ਦੇ ਨਾਲ ਤੁਸੀਂ ਅਤੇ ਤੁਹਾਡੇ ਬੱਚੇ ਕਿਸੇ ਸੰਕਟਕਾਲ ਵਾਸਤੇ ਤਿਆਰੀ ਕਰ ਸਕਦੇ ਹੋ।

ਵਾਸ਼ਿੰਗਟਨ ਰਾਜ ਵਿੱਚ ਘਰੇਲੂ ਹਿੰਸਾ ਕਾਨੂੰਨ ਦੇ ਵਿਰੁੱਧ ਹੈ ਅਤੇ ਅਦਾਲਤਾਂ ਵੀ ਤੁਹਾਨੂੰ ਸੁਰੱਖਿਅਤ ਬਣੇ ਰਹਿਣ ਵਿੱਚ ਮਦਦ ਕਰਨਗੀਆਂ। ਉਦਾਹਰਣ ਲਈ, ਸ਼ੋਸ਼ਣ ਕਰਤਾ ਨੂੰ ਤੁਹਾਡੇ ਅਤੇ ਤੁਹਾਡੇ ਬੱਚਿਆਂ ਤੋਂ ਦੂਰ ਰੱਖਣ ਲਈ ਤੁਸੀਂ ਇੱਕ ਸੁਰੱਖਿਆ ਆਦੇਸ਼ ਪ੍ਰਾਪਤ ਕਰਨ ਲਈ ਯੋਗ ਹੋ ਸਕਦੇ ਹੋ।

ਅਜਿਹੀਆਂ ਹਾੱਟਲਾਈਨਾਂ, ਸ਼ਰਣਗਾਹਾਂ ਅਤੇ ਵਕੀਲ ਵੀ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ।

ਹੋ ਸਕਦਾ ਹੈ ਕਿ ਤੁਸੀਂ ਆਪਣੀ ਵਿੱਤੀ ਸਥਿਤੀ ਦੇ ਸੰਬੰਧ ਵਿੱਚ ਮਦਦ ਲੈਣ ਦੇ ਵੀ ਯੋਗ ਹੋਵੋ ਤਾਂ ਕੀ ਤੁਸੀਂ ਸ਼ੋਸ਼ਣ ਕਰਤਾ ਤੋਂ ਸੁਤੰਤਰ ਹੋ ਸਕੋ।

ਆਪਣੀ ਸਥਿਤੀ ਤੇ ਕੰਟਰੋਲ ਕਰੋ। ਮਦਦ ਬਾਰੇ ਪੁੱਛਣ ਤੋਂ ਨਾ ਡਰੋ।

ਘਰੇਲੂ ਹਿੰਸਾ ਦੇ ਚੇਤਾਵਨੀ ਚਿੰਨ੍ਹ ਕੀ ਹਨ?

ਕੀ ਤੁਹਾਡਾ ਜੀਵਨ ਸਾਥੀ ਜਾਂ ਭਾਈਵਾਲ :

ਜੇ ਤੁਹਾਡੇ ਨਾਲ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਵਾਪਰਦੀ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਖਤਰੇ ਵਿੱਚ ਹੋਵੋ।

ਕਿਸੇ ਵਕੀਲ ਤੋਂ ਕੁਝ ਮਦਦ ਪ੍ਰਾਪਤ ਕਰੋ, ਅਤੇ ਇੱਕ ਸੁਰੱਖਿਆ ਯੋਜਨਾ ਬਣਾਕੇ ਰਖੋ।

ਸੁਰੱਖਿਆ ਯੋਜਨਾ ਦੀ ਪਡ਼ਤਾਲ ਸੂਚੀ

ਆਪਣੇ ਨਾਲ ਲਿਜਾਣ ਵਾਸਤੇ ਮਹੱਤਵਪੂਰਨ ਵਸਤੂਆਂ ਦੇ ਉਦਾਹਰਣ ਇਹ ਹਨ : ਯਾਦ ਰੱਖੋ, ਜਿੰਨੇ ਜ਼ਿਆਦਾ ਉਪਾਅ ਤੁਸੀਂ ਕਰਦੇ ਹੋ, ਓਨੇ ਹੀ ਤੁਸੀਂ ਵਧੇਰੇ ਸੁਰੱਖਿਅਤ ਹੋਵੋਗੇ।

ਸੁਰੱਖਿਆ ਆਦੇਸ਼

ਜੇ ਤੁਹਾਡਾ ਸ਼ੋਸ਼ਣ ਕੀਤਾ ਗਿਆ ਹੈ, ਤਾਂ ਅਦਾਲਤੀ ਪ੍ਰਣਾਲੀ ਵਿੱਚ ਤੁਹਾਡੇ ਅਧਿਕਾਰ ਹਨ :

ਪੀਡ਼ਤ ਔਰਤਾਂ ਦੀਆਂ ਸ਼ਰਣਗਾਹਾਂ ਅਤੇ ਕਾਨੂੰਨੀ ਵਕਾਲਤ ਦੇ ਪ੍ਰੋਗਰਾਮ ਤੁਹਾਨੂੰ ਇੱਕ ਸੁਰੱਖਿਆ ਆਦੇਸ਼ ਪ੍ਰਾਪਤ ਕਰਨ ਅਤੇ ਇਸਨੂੰ ਨਵਿਆਉਣ ਬਾਰੇ ਵਧੇਰੇ ਜਾਣਕਾਰੀ ਦੇ ਸਕਦੇ ਹਨ।

ਤੁਸੀਂ ਇੱਕ ਆਰਜ਼ੀ ਸੁਰੱਖਿਆ ਆਦੇਸ਼ ਬਾਰੇ ਆਪਣੀ ਨੇਡ਼ਲੀ ਅਦਾਲਤ ਵਿੱਚ ਬੇਨਤੀ ਕਰ ਸਕਦੇ ਹੋ (ਸੁਪੀਰੀਅਰ ਅਦਾਲਤ, ਜਿਲ੍ਹਾ ਅਦਾਲਤ ਜਾਂ ਮਿਊਨੀਸੀਪਲ ਅਦਾਲਤ)। ਅਸਥਾਈ ਆਦੇਸ਼ ਦੋ ਹਫਤਿਆਂ ਤੱਕ ਚਲਦਾ ਹੈ। ਇਸਦੇ ਬਾਅਦ, ਤੁਸੀਂ ਅਦਾਲਤ ਵਿੱਚ ਵਾਪਸ ਆਵੋਗੇ ਅਤੇ ਕਿਸੇ ਜੱਜ ਦੇ ਸਾਮ੍ਹਣੇ ਪੇਸ਼ ਹੋਵੋਗੇ ਜੋ ਇਸ ਬਾਰੇ ਫ਼ੈਸਲਾ ਕਰਦਾ ਹੈ ਕਿ ਕੀ ਇੱਕ ਸਮੁੱਚਾ ਸੁਰੱਖਿਆ ਆਦੇਸ਼ ਦੇ ਦਿੱਤਾ ਜਾਵੇ ਜਾਂ ਨਹੀਂ ਜੋ ਕਿ ਇੱਕ ਸਾਲ ਜਾਂ ਇਸਤੋਂ ਵਧੇਰੇ ਸਮੇਂ ਲਈ ਚਲਦਾ ਹੈ।

ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਜਾਂ ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰ ਰਹੇ ਹੋ, ਜੋ ਅੰਗਰੇਜ਼ੀ ਨਹੀਂ ਬੋਲਦਾ ਤਾਂ ਤੁਸੀਂ ਇਸ ਵੈੱਬਸਾਈਟ ਤੇ ਕਿਸੇ ਸੁਰੱਖਿਆ ਆਦੇਸ਼ ਨੂੰ ਫ਼ਾਈਲ ਕਰਨ ਵਾਸਤੇ ਮਦਦ ਪ੍ਰਾਪਤ ਕਰ ਸਕਦੇ ਹੋ : http://protectionorder.org/translations.htm.

ਤੁਹਾਡੀ ਵਿੱਤੀ ਸਥਿਤੀ

ਪੈਸੇ ਦੀਆਂ ਸਮੱਸਿਆਵਾਂ ਤੁਹਾਡੇ ਲਈ ਸ਼ੋਸ਼ਣ ਕਰਤਾ ਦੇ ਚੁੰਗਲ ਵਿੱਚੋਂ ਨਿਕਲਣਾ ਮੁਸ਼ਕਿਲ ਕਰ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਸੀਂ ਆਪਣੇ ਜਾਂ ਆਪਣੇ ਬੱਚਿਆਂ ਵਾਸਤੇ ਰੋਕਡ਼ਾ, ਫ਼ੂਡ ਸਟੈਂਪਸ ਅਤੇ ਡਾਕਟਰੀ ਸੰਭਾਲ ਪ੍ਰਾਪਤ ਕਰਨ ਦੇ ਯੋਗ ਹੋਵੋ। ਸਮਾਜਕ ਅਤੇ ਸਿਹਤ ਸੇਵਾਵਾਂ ਵਿਭਾਗ ਨਾਲ ਸੰਪਰਕ ਕਰੋ।

ਤੁਹਾਡਾ ਪ੍ਰਵਾਸ ਜਾਂ ਘਰੇਲੂ ਹਿੰਸਾ ਵਕੀਲ ਇਹ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਕਿ ਤੁਸੀਂ ਕਿੰਨ੍ਹਾਂ ਚੀਜ਼ਾਂ ਵਾਸਤੇ ਯੋਗ ਹੋ :

ਕਾਨੂੰਨੀ ਮਾਮਲਿਆਂ ਬਾਰੇ ਵਧੇਰੇ ਜਾਣਕਾਰੀ ਜਾਂ ਸਹਾਇਤਾ ਲੈਣ ਲਈ, ਵਾਸ਼ਿੰਗਟਨ ਲਾਅ ਹੈਲਪ (Washington Law Help) ਨਾਲ ਸੰਪਰਕ ਕਰੋ, ਜਿਸ ਕੋਲ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਜਾਣਕਾਰੀ ਹੈ।