ਵਿੱਦਿਅਕ ਸਮੱਗਰੀ
ਵੈੱਬਸਾਈਟ ਦਾ ਇਹ ਖੰਡ ਘਰੇਲੂ ਹਿੰਸਾ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਤੁਹਾਡੀ ਮਦਦ ਕਰ ਸਕਦੀ ਹੈ ਜਾਂ ਜਿਸਦੀ ਤੁਸੀਂ ਹੋਰਨਾਂ ਦੀ ਮਦਦ ਕਰਨ ਵਾਸਤੇ ਵਰਤੋਂ ਕਰ ਸਕਦੇ ਹੋ।
ਘਰੇਲੂ ਹਿੰਸਾ ਕੀ ਹੈ, ਵਿਆਪਕ ਕਿਸਮ ਦੇ ਵਰਤਾਓ ਜੋ ਘਰੇਲੂ ਹਿੰਸਾ ਦਾ ਹਿੱਸਾ ਹੁੰਦੇ ਹਨ, ਪ੍ਰਵਾਸ ਦੇ ਮੁੱਦੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ ਅਤੇ ਮਨੁੱਖੀ ਤਸਕਰੀ ਬਾਰੇ ਕਾਨੂੰਨ ਬਾਰੇ ਤੁਸੀਂ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਘਰੇਲੂ ਹਿੰਸਾ ਕੀ ਹੈ?
ਜੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਅਜਿਹੇ ਵਿਅਕਤੀ ਦੁਆਰਾ ਜਿਸਤੋਂ ਤੁਹਾਨੂੰ ਇੱਕ ਬੱਚਾ ਹੋਇਆ, ਜਾਂ ਕਿਸੇ ਹੋਰ ਦੁਆਰਾ ਜਿਸਨੂੰ ਤੁਸੀਂ ਮਿਲਦੇ ਰਹੇ ਹੋ, ਤੁਹਾਡਾ ਸਰੀਰਕ, ਕਾਮੁਕ ਜਾਂ ਭਾਵਨਾਤਮਕ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਇਹ ਘਰੇਲੂ ਹਿੰਸਾ ਹੈ।
ਤੁਹਾਡੇ ਕੋਲ ਉਸ ਵਿਅਕਤੀ ਤੋਂ ਸੁਰੱਖਿਅਤ ਕੀਤੇ ਜਾਣ ਦਾ ਅਧਿਕਾਰ ਹੈ ਜੋ ਤੁਹਾਨੂੰ ਚੋਟ ਪਹੁੰਚਾ ਰਿਹਾ ਹੈ।
ਘਰੇਲੂ ਹਿੰਸਾ ਉਦੋਂ ਹੁੰਦੀ ਹੈ ਜਦੋਂ ਇੱਕ ਵਿਅਕਤੀ ਧਮਕੀ ਦੀਆਂ ਕਾਰਵਾਈਆਂ, ਧਮਕੀਆਂ, ਕਾਮੁਕ ਹਮਲਾ, ਪਿੱਛਾ ਕਰਕੇ, ਪੈਸਿਆਂ ਜਾਂ ਬੈਂਕ ਖਾਤਿਆਂ ਤੇ ਕੰਟਰੋਲ ਕਰਕੇ ਅਤੇ ਇਹੋ ਜਿਹੇ ਹੋਰ ਵਤੀਰਿਆਂ ਨਾਲ ਕਿਸੇ ਹੋਰ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ।
ਘਰੇਲੂ ਹਿੰਸਾ ਖ਼ਤਰਨਾਕ ਹੈ ਅਤੇ ਜੇ ਤੁਸੀਂ ਮਦਦ ਨਹੀਂ ਲੈਂਦੇ ਤਾਂ ਇਹ ਅਕਸਰ ਹੋਰ ਵੀ ਵਿਗਡ਼ ਜਾਂਦੀ ਹੈ।
ਹੇਠ ਦਿੱਤੀਆਂ ਉਦਾਹਰਨਾਂ ਉਨ੍ਹਾਂ ਵਰਤਾਵਾਂ ਦੀਆਂ ਸੂਚੀਆਂ ਹਨ ਅਤੇ ਦਿਖਾਉਂਦੀਆਂ ਹਨ ਕਿ ਕਿਸੇ ਨਜ਼ਦੀਕੀ ਸਾਥੀ ਦੁਆਰਾ ਸ਼ੋਸ਼ਣ ਵਧੇਰੇ ਖ਼ਤਰਨਾਕ ਪਡ਼ਾਵਾਂ ਤੱਕ ਵੱਧ ਸਕਦਾ ਹੈ।
ਹਿੰਸਾ ਦੇ ਨਿਰਵਿਘਨ ਵਰਤਾਰੇ
ਭਾਵਨਾਤਮਕ:
- ਬਾਰ ਬਾਰ ਚਿੱਲਾਉਣਾ ਅਤੇ ਬੇਇੱਜ਼ਤੀ ਕਰਨਾ
- ਤੁਹਾਡੇ ਪ੍ਰਵਾਸ ਦੀ ਅਵਸਥਾ ਬਾਰੇ ਝੂਠ ਬੋਲਣਾ
- ਤੁਹਾਡੇ ਬਾਰੇ ਤੁਹਾਡੇ ਪਰਿਵਾਰ ਨੂੰ ਝੂਠ ਬੋਲਣਾ
- ਤੁਹਾਨੂੰ ਇਹ ਕਹਿਣਾ ਕਿ ਤੁਸੀਂ ਆਪਣਾ ਸੱਭਿਆਚਾਰ ਛੱਡ ਦਿੱਤਾ ਹੈ ਅਤੇ ਤੁਸੀਂ ‘ਗੋਰੇ’ ਜਾਂ ‘ਅਮਰੀਕਨ’ ਬਣ ਗਏ ਹੋ
- ਤੁਹਾਡੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਨਾ ਜਾਂ ਘੱਟ ਕਰਨਾ
- ਸਜ਼ਾ ਵਜੋਂ ਮਾਨਤਾ ਜਾਂ ਭਾਵਨਾਤਮਕ ਹਿਮਾਇਤ ਨੂੰ ਰੋਕ ਲੈਣਾ
- ਜਨਤਕ ਅਤੇ ਨਿੱਜੀ ਤੌਰ ਤੇ ਹੀਣਾ ਕਰਨਾ
- ਦੋਸ਼ ਲਾਉਣੇ ਅਤੇ ਨੁਕਸ ਕੱਢਣੇ
- ਤੁਹਾਡਾ ਪੂਰਾ ਧਿਆਨ ਮੰਗਣਾ
- ਬੱਚਿਆਂ ਜਾਂ ਵਿਆਹ ਦੇ ਖਿਲਾਫ ਧਮਕੀਆਂ ਦੇਣਾ
- ਸਾਥੀ/ਪ੍ਰੇਮੀ/ਪ੍ਰੇਮਿਕਾ/ਭਾਈਵਾਲ ਵਜੋਂ ਭੂਮਿਕਾ ਨੂੰ ਗਿਰਾਉਣਾ
- ਲਿੰਗਕ ਮਿਥਾਂ ਅਤੇ ਭੂਮਿਕਾਵਾਂ ਦੀ ਵਰਤੋਂ ਕਰਨਾ
- ਤੁਹਾਡੇ ਸੱਭਿਆਚਾਰਕ ਜਾਂ ਧਰਮ ਨੂੰ ਨੀਵਾਂ ਦਿਖਾਉਣਾ
- ਵੱਡੇ ਫ਼ੈਸਲਿਆਂ ਨੂੰ ਕੰਟਰੋਲ ਕਰਨਾ
- ਹਮੇਸ਼ਾ ਹਰ ਚੀਜ਼ ਨੂੰ ਕੰਟਰੋਲ ਵਿੱਚ ਰੱਖਣ ਦਾ ਦਾਅਵਾ ਕਰਨਾ
- ਤੁਹਾਨੂੰ ਇਹ ਕਹਿੰਦਾ ਹੈ ਕਿ ਤੁਸੀਂ ਹਿਸਟੀਰੀਆ ਦੇ ਸ਼ਿਕਾਰ ਹੋ, ਡਰਪੋਕ ਹੋ, ਦਿਮਾਗੀ ਤੌਰ ਤੇ ਬੀਮਾਰ ਜਾਂ ਆਤਮਘਾਤੀ ਹੋ
ਸਰੀਰਕ :
- ਆਸ਼ਰਿਤਾਂ ਦੀਆਂ ਸਰੀਰਕ ਲੋਡ਼ਾਂ ਪੂਰੀਆਂ ਕਰਨ ਤੋਂ ਇਨਕਾਰ ਕਰ ਦੇਣਾ
- ਧੱਕਾ ਦੇਣਾ ਜਾਂ ਸੁੱਟਣਾ
- ਗਲ ਘੁੱਟਣਾ ਜਾਂ ਕੁੱਟਣਾ
- ਖਿੱਚ ਧੂਹ ਕਰਨੀ, ਥੱਪਡ਼ ਮਾਰਨਾ, ਦੰਦੀ ਜਾਂ ਚੂੰਢੀ ਵੱਡਣਾ
- ਹਿਲਾਉਣਾ ਜਾਂ ਝਰੀਟ ਮਾਰਨੀ
- ਹਿੱਟ ਮਾਰਨੀ, ਮੁੱਕਾ ਮਾਰਨਾ ਜਾਂ ਲੱਤ ਮਾਰਨੀ
- ਤੁਹਾਨੂੰ ਸੁੱਟ ਦੇਣਾ
- ਠੁੱਡਾ ਮਾਰਦੇ ਸਮੇਂ ਜਾਂ ਮੁੱਕਾ ਮਾਰਦੇ ਸਮੇਂ ਤੁਹਾਨੂੰ ਰੋਕਣਾ
- ਤੁਹਾਨੂੰ ਭੋਜਨ, ਦਵਾਈ ਜਾਂ ਨੀਂਦ ਤੋਂ ਵਿਰਵਾ ਕਰਨਾ
- ਖੁੰਢੇ ਜਖਮ, ਟੁੱਟੀਆਂ ਹੱਡੀਆਂ ਜਾਂ ਅੰਦਰੂਨੀ ਸੱਟਾਂ
- ਹਥਿਆਰਾਂ ਦੀ ਵਰਤੋਂ ਕਰਨਾ ਜਾਂ ਵਸਤੂਆਂ ਨੂੰ ਹਥਿਆਰਾਂ ਵਜੋਂ ਵਰਤਣਾ
- ਨਕਾਰਾ ਕਰਨਾ ਜਾਂ ਸ਼ਕਲ ਵਿਗਾਡ਼ਨੀ
- ਕਤਲ
ਧਮਕਾਉਣਾ :
- ਮਹੱਤਵਪੂਰਨ ਕਾਗਜ਼ਾਤਾਂ ਨੂੰ ਛੁਪਾਉਣਾ ਜਾਂ ਨਸ਼ਟ ਕਰਨਾ (ਤੁਹਾਡਾ ਪਾਸਪੋਰਟ, ਬੱਚਿਆਂ ਦੇ ਪਾਸਪੋਰਟ, ਪਹਿਚਾਣ ਪੱਤਰ, ਗਰੀਨ ਕਾਰਡ ਆਦਿ)
- ਤੁਹਾਡੇ ਪਰਿਵਾਰ ਦੇ ਫ਼ੋਟੋ ਨਸ਼ਟ ਕਰਨਾ
- ਉਸ ਜਾਇਦਾਦ ਨੂੰ ਨਸ਼ਟ ਕਰਨਾ ਜੋ ਤੁਸੀਂ ਆਪਣੇ ਮੂਲ ਦੇਸ਼ ਵਿੱਚੋਂ ਲਿਆਂਦੀ ਸੀ
- ਤੁਹਾਡੀ ਸਹਾਇਤਾ ਕਰਨ ਵਾਲੇ ਲੋਕਾਂ ਤੁਹਾਡੇ ਵਧੀਕ ਪਰਿਵਾਰ ਜਾਂ ਦੋਸਤਾਂ ਨੂੰ ਧਮਕੀਆਂ ਦੇਣਾ
- ਪਰਿਵਾਰਕ ਭੇਦਾਂ ਨੂੰ ਉਗਲ ਦੇਣ ਦੀ ਧਮਕੀ ਦੇਣਾ
- ਆਤਮ ਹੱਤਿਆ ਨੂੰ ਧਮਕੀ ਵਜੋਂ ਵਰਤਣਾ
- ਤੁਹਾਡੀ ਕੌਮੀਅਤ, ਪੇਸ਼ੇ ਜਾਂ ਲਿੰਗ ਦਾ ਮਜਾਕ ਉਡਾਉਣਾ
- ਤੁਹਾਡੀ ਜਾਇਦਾਦ ਨੂੰ ਨਸ਼ਟ ਕਰਨਾ ਜਾਂ ਨੁਕਸਾਨ ਪਹੁੰਚਾਉਣਾ
- ਸ਼ਕਤੀ ਦਾ ਪ੍ਰਗਟਾਵਾ
- ਤੁਹਾਨੂੰ ਅੰਗਰੇਜ਼ੀ ਵਿੱਚ ਅਜਿਹੇ ਕਾਗਜ਼ਾਤਾਂ ਤੇ ਦਸਤਖ਼ਤ ਕਰਨ ਵਾਸਤੇ ਮਜ਼ਬੂਰ ਕਰਨਾ ਜਿਨ੍ਹਾਂ ਨੂੰ ਤੁਸੀਂ ਨਹੀਂ ਸਮਝਦੇ (ਅਦਾਲਤੀ ਕਾਗਜ਼ਾਤ, IRS ਫ਼ਾਰਮ, ਪ੍ਰਵਾਸ ਦੇ ਕਾਗਜ਼ਾਤ)
|
ਕਾਮੁਕ:
- ਕਾਮੁਕ ਚੁਟਕਲੇ ਜਾਂ ਤੁਹਾਡੇ ਲਿੰਗ ਨੂੰ ਨੀਵੀਆਂ ਦਿਖਾਉਣ ਵਾਲੀਆਂ ਟਿੱਪਣੀਆਂ
- ਈਰਖਾ (ਉਦਾਹਰਨ ਲਈ ਇਹ ਮੰਨ ਲੈਣਾ ਕਿ ਤੁਹਾਡੇ ਹੋਰਨਾਂ ਨਾਲ ਕਾਮੁਕ ਸੰਬੰਧ ਹਨ)
- ਬੇਲੋਡ਼ਾ ਛੂਹਣਾ
- ਤੁਹਾਡੀ ਕਾਮੁਕਤਾ ਬਾਰੇ ਨੁਕਤਾਚੀਨੀ
- ਕਾਮੁਕ ਵਿਸ਼ੇਸ਼ਣਾਂ ਦੇ ਨਾਲ ਪੁੱਠੇ ਸਿੱਧੇ ਨਾਂਅ ਲੈਣਾ
- ਤੁਹਾਨੂੰ ਅਸ਼ਲੀਲ ਸਾਹਿਤ/ਫ਼ਿਲਮਾਂ ਦੇਖਣ/ਆਹਰੇ ਲੱਘਣ ਵਾਸਤੇ ਮਜ਼ਬੂਰ ਕਰਨਾ
- ਮਜ਼ਬੂਰਨ ਸੰਭੋਗ ਜਾਂ ਸੰਭੋਗ ਦੀ ਮੰਗ ਕਰਨਾ (ਧਮਕੀਆਂ ਦੇਕੇ)
- ਤੁਹਾਡੇ ਤੇ ਥੋਪਿਆ ਗਿਆ ਜਾਂ ਅਣਸੁਖਾਵਾਂ ਸੰਭੋਗ
- ਗਰਭਅਵਸਥਾ ਜਾਂ ਸਰਜਰੀ ਦੇ ਬਾਅਦ ਮਜ਼ਬੂਰਨ ਸੰਭੋਗ ਜਾਂ ਸੰਭੋਗ ਦੀ ਮੰਗ ਕਰਨਾ
- ਬਲਾਤਕਾਰ
- ਸੰਭੋਗ ਅਤੇ ਪਿਆਰ ਤੋਂ ਵੰਚਿਤ ਕਰਨਾ
ਆਰਥਿਕ ਸ਼ੋਸ਼ਣ :
- ਤੁਹਾਡੇ ਕੋਲ ਕੰਮ ਕਰਨ ਦਾ ਪਰਮਿਟ ਨਾ ਹੋਣ ਤੇ ਵੀ ਤੁਹਾਨੂੰ ‘ਗੈਰ-ਕਾਨੂੰਨੀ’ ਤੌਰ ਤੇ ਕੰਮ ਕਰਨ ਲਈ ਮਜ਼ਬੂਰ ਕਰਨਾ
- ਜੇ ਤੁਸੀਂ ‘ਲੁਕ-ਛਿਪ ਕੇ ਕੰਮ ਕਰਦੇ ਹੋ’ ਤਾਂ INS ਕੋਲ ਰਿਪੋਰਟ ਕਰਨ ਦੀਆਂ ਧਮਕੀਆਂ ਦੇਣਾ
- ਤੁਹਾਨੂੰ ਨੌਕਰੀ ਦੀ ਸਿੱਖਲਾਈ ਜਾਂ ਸਕੂਲ ਨਾ ਜਾਣ ਦੇਣਾ
- ਤੁਹਾਡੇ ਦੇਸ਼ ਵਿੱਚ ਤੁਹਾਡੇ ਪਿਛਲੇ ਪਰਿਵਾਰ ਲਈ ਰਖੇ ਗਏ ਪੈਸਿਆਂ ਨੂੰ ਲੈ ਲੈਣਾ
- ਤੁਹਾਡੇ ਪਰਿਵਾਰ ਦੀ ਆਮਦਨ ਬਾਰੇ ਤੁਹਾਨੂੰ ਨਾ ਜਾਨਣ ਦੇਣਾ ਜਾਂ ਇਸ ਤੱਕ ਪਹੁੰਚ ਨਾ ਕਰਨ ਦੇਣਾ।
ਅਲਹਿਦਗੀ :
- ਤੁਹਾਨੂੰ ਦੋਸਤਾਂ ਅਤੇ ਪਰਿਵਾਰ ਤੋਂ ਅਲਹਿਦਾ ਕਰਨਾ
- ਤੁਹਾਨੂੰ ਅੰਗਰੇਜ਼ੀ ਸਿੱਖਣ ਦੀ ਆਗਿਆ ਨਾ ਦੇਣਾ
- ਤੁਹਾਨੂੰ ਤੁਹਾਡੀ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਨ ਦੀ ਆਗਿਆ ਨਾ ਦੇਣਾ
- ਤੁਹਾਡੀ ਡਾਕ ਪਡ਼੍ਹਨਾ ਜਾਂ ਤੁਹਾਨੂੰ ਟੈਲੀਫ਼ੋਨ ਦੀ ਵਰਤੋਂ ਕਰਨ ਦੀ ਆਗਿਆ ਨਾ ਦੇਣਾ
- ਤੁਹਾਡੀ ਭਾਸ਼ਾ ਦੇ ਅਖਬਾਰਾਂ ਜਾਂ ਰਸਾਲਿਆਂ ਦੇ ਤੁਹਾਡੇ ਚੰਦਿਆਂ ਨੂੰ ਕੱਟ ਦੇਣਾ ਜਾਂ ਉਨ੍ਹਾਂ ਨੂੰ ਨਸ਼ਟ ਕਰ ਦੇਣਾ
- ਤੁਹਾਨੂੰ ਉਨ੍ਹਾਂ ਲੋਕਾਂ ਨਾਲ ਮਿਲਣ ਦੀ ਆਗਿਆ ਨਾ ਦੇਣਾ ਜੋ ਤੁਹਾਡੀ ਭਾਸ਼ਾ ਬੋਲਦੇ ਹਨ ਜਾਂ ਜੋ ਤੁਹਾਡੇ ਭਾਈਚਾਰੇ, ਸੱਭਿਆਚਾਰ ਜਾਂ ਦੇਸ਼ ਤੋਂ ਹਨ।
- ਸਹਾਇਤਾ ਪ੍ਰਣਾਲੀਆਂ ਨੂੰ ਖ਼ਤਮ ਕਰਨਾ
- ਤੁਹਾਡੇ ਪਰਿਵਾਰ ਜਾਂ ਦੋਸਤਾਂ ਨੂੰ ਵੱਖਰਾ ਕਰਨਾ।
ਬੱਚਿਆਂ ਦੀ ਵਰਤੋਂ ਕਰਨਾ :
- ਤੁਹਾਡੇ ਬੱਚਿਆਂ ਨੂੰ ਸੰਯੁਕਤ ਰਾਜ ਵਿੱਚੋਂ ਹਟਾ ਦੇਣ ਦੀਆਂ ਧਮਕੀਆਂ ਦੇਣਾ
- ਤੁਹਾਡੇ ਬੱਚਿਆਂ ਦੀ INS ਕੋਲ ਰਿਪੋਰਟ ਕਰਨ ਦੀਆਂ ਧਮਕੀਆਂ ਦੇਣਾ
- ਉਹ ਪੈਸੇ ਲੈ ਲੈਣਾ ਜੋ ਤੁਸੀਂ ਆਪਣੇ ਬੱਚਿਆਂ ਦੀ ਸਹਾਇਤਾ ਕਰਨ ਵਾਸਤੇ ਘਰ ਭੇਜਣ ਵਾਸਤੇ ਰੱਖੇ ਸਨ
- ਬੱਚਿਆਂ ਨੂੰ ਸੰਯੁਕਤ ਰਾਜ ਵਿੱਚ ਰੱਖਣ ਅਤੇ ਤੁਹਾਨੂੰ ਵਾਪਸ ਦੇਸ਼ ਭਿਜਵਾ ਦੇਣ ਦੀ ਧਮਕੀ ਦੇਣਾ
- ਤੁਹਾਨੂੰ ਇਹ ਕਹਿਣਾ ਕਿ ਜੇ ਤੁਸੀਂ ਅਦਾਲਤਾਂ ਜਾਂ ਪੁਲੀਸ ਦੀ ਸਹਾਇਤਾ ਮੰਗਦੇ ਹੋ, ਤਾਂ ਯੂ.ਐੱਸ. ਦੀ ਕਾਨੂੰਨੀ ਪ੍ਰਣਾਲੀ ਸ਼ੋਸ਼ਣ ਕਰਤਾ ਨੂੰ ਬੱਚਿਆਂ ਦੀ ਸਪੁਰਦਗੀ ਦੇ ਦੇਵੇਗੀ।
|
ਪ੍ਰਵਾਸ ਅਤੇ ਘਰੇਲੂ ਹਿੰਸਾ
ਕੁਝ ਹਾਲਾਤਾਂ ਵਿੱਚ, ਉਨ੍ਹਾਂ ਪ੍ਰਵਾਸੀਆਂ ਨੂੰ ਬਚਾਉਣ ਲਈ ਵਿਸ਼ੇਸ਼ ਕਾਨੂੰਨ ਹਨ ਜਿਹਡ਼ੇ ਘਰੇਲੂ ਹਿੰਸਾ ਜਾਂ
ਮਨੁੱਖੀ ਤਸਕਰੀ ਦਾ ਸਾਮ੍ਹਣਾ ਕਰਦੇ ਹਨ।
ਪਰ ਬਿਨਾਂ ਪਹਿਲਾਂ ਕਿਸੇ ਕਾਨੂੰਨੀ ਮਾਹਿਰ ਜਾਂ ਐਡਵੋਕੇਟ ਤੋਂ ਸਲਾਹ ਲਏ, USCIS ਨਾਲ ਸੰਪਰਕ ਨਾ ਕਰੋ।
ਸੰਯੁਕਤ ਰਾਜ ਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਇੱਕ ਕਾਨੂੰਨ ਜਿਸਨੂੰ ਔਰਤਾਂ ਦੇ ਖਿਲਾਫ਼ ਹਿੰਸਾ ਕਾਨੂੰਨ [Violence Against Women Act (VAWA)] ਆਖਦੇ ਹਨ, ਤੁਹਾਨੂੰ ਵਾਧੂ ਕਾਨੂੰਨੀ ਸੁਰੱਖਿਆ ਦੇਣ ਅਤੇ ਤੁਹਾਡੇ ਭਵਿੱਖ ਤੇ ਵਧੇਰੇ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਇਹ ਉਨ੍ਹਾਂ ਪ੍ਰਵਾਸੀ ਔਰਤਾਂ ਨੂੰ ਕਾਨੂੰਨੀ ਵਸਨੀਕਤਾ ਪ੍ਰਾਪਤ ਕਰਨ ਵਾਸਤੇ ਦੋ ਤਰੀਕਿਆਂ ਦੀ ਸਿਰਜਣਾ ਕਰਦਾ ਹੈ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਜੋ ਸੰਯੁਕਤ ਰਾਜ ਦੇ ਨਾਗਰਿਕਾਂ ਨਾਲ ਵਿਆਹਿਆਂ ਹੋਈਆਂ ਹਨ ਜਾਂ ਸੰਯੁਕਤ ਰਾਜ਼ ਦੀਆਂ ਕਾਨੂੰਨੀ ਤੌਰ ਤੇ ਸਥਾਈ ਵਸਨੀਕ ਹਨ।
- I-360 - ਖੁਦ ਪਟੀਸ਼ਨ ਦਾਇਰ ਕਰਨਾ: ਸੰਯੁਕਤ ਰਾਜ ਨਾਗਰਿਕਤਾ ਅਤੇ ਪ੍ਰਵਾਸ ਸੇਵਾ [USCIS - ਜਿਸਨੂੰ ਪਹਿਲਾਂ ਇਮੀਗਰੇਸ਼ਨ ਐਂਡ ਨੈਚੁਰਲਾਇਜ਼ੇਸ਼ਨ ਸਰਵਿਸ (INS) ਕਿਹਾ ਜਾਂਦਾ ਸੀ] ਕੋਲ ਤੁਹਾਡੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਸਤੇ ਆਪਣੇ ਪਤੀ ਤੇ ਨਿਰਭਰ ਕਰਨ ਦੀ ਬਜਾਏ ਤੁਸੀਂ ਆਪਣੇ ਅਤੇ ਆਪਣੇ ਬੱਚਿਆਂ ਵਾਸਤੇ ਖੁਦ ਅਰਜ਼ੀ ਦੇ ਸਕਦੇ ਹੋ। ਤੁਹਾਡਾ ਪਤੀ ਇਸ ਪ੍ਰਕਿਰਿਆ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦਾ ਅਤੇ ਉਸਨੂੰ ਇਹ ਜਾਨਣ ਦੀ ਲੋਡ਼ ਨਹੀਂ ਹੈ ਕਿ ਤੁਸੀਂ ਵਸਨੀਕਤਾ ਵਾਸਤੇ ਅਰਜ਼ੀ ਦੇ ਰਹੇ ਹੋ।
- I-751 - ਹਟਾਉਣ ਦੀ ਪ੍ਰਕ੍ਰਿਰਿਆ ਨੂੰ ਰੱਦ ਕਰਨਾ: ਇਹ ਤਾਂ ਹੀ ਉਪਲਬਧ ਹੈ, ਜੇ ਤੁਸੀਂ ਵਾਪਸ ਦੇਸ਼ ਭੇਜੇ ਜਾਣ ਦੀਆਂ ਪ੍ਰਕਿਰਿਆਵਾਂ ਵਿੱਚ ਹੋ ਜਾਂ ਜੇ ਤੁਹਾਨੂੰ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਪਾਇਆ ਜਾ ਸਕਦਾ ਹੈ। ਜੇ ਤੁਸੀਂ ‘ਹਟਾਉਣ ਦੀ ਪ੍ਰਕਿਰਿਆ ਦੇ ਰੱਦ-ਕਰਨ’ ਵਾਸਤੇ ਯੋਗਤਾ ਪੂਰੀ ਕਰਦੇ ਹੋ ਤਾਂ ਅਦਾਲਤ ਤੁਹਾਨੂੰ ਤੁਹਾਡੇ ਦੇਸ਼ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਖਤਮ ਕਰ ਸਕਦੀ ਹੈ ਅਤੇ ਤੁਹਾਨੂੰ ਵਸਨੀਕਤਾ ਦੇ ਸਕਦੀ ਹੈ। ਪਰ ਫਿਰ ਵੀ ਕਿਉਂਕਿ ਤੁਹਾਡੇ ਅਰਜ਼ੀ ਦੇਣ ਤੋਂ ਪਹਿਲਾਂ, ਤੁਸੀਂ ਲਾਜ਼ਮੀ ਤੌਰ ਤੇ ਦੇਸ਼ ਵਾਪਸ ਭੇਜੇ ਜਾਣ ਦੀਆਂ ਪ੍ਰਕਿਰਿਆਵਾਂ ਵਿੱਚ ਹੋਣੇ ਚਾਹੀਦੇ ਹੋ, ਅੱਗੇ ਵਧਣ ਤੋਂ ਪਹਿਲਾਂ ਕਿਸੇ ਪ੍ਰਵਾਸ ਨਾਲ ਸੰਬੰਧਿਤ ਅਟਾਰਨੀ ਨੂੰ ਮਿਲਣਾ ਯਕੀਨੀ ਬਣਾਓ।
ਕਾਨੂੰਨ ਗੁੰਝਲਦਾਰ ਹੈ। ਕਿਸੇ ਸ਼ਰਣਗਾਹ ਕਾਰਕੁੰਨ, ਪ੍ਰਵਾਸ ਅਟਾਰਨੀ ਜਾਂ ਕਿਸੇ ਘਰੇਲੂ ਹਿੰਸਾ ਜਾਂ ਪ੍ਰਵਾਸ ਅਦਾਰੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਪਹਿਲਾਂ ਤੁਹਾਨੂੰ USCIS ਕੋਲ ਨਹੀਂ ਜਾਣਾ ਚਾਹੀਦਾ।
ਜੇ ਤੁਸੀਂ VAWA ਦੇ ਤਹਿਤ ਯੋਗਤਾ ਪੂਰੀ ਨਹੀਂ ਕਰਦੇ ਤਾਂ ਹੌਂਸਲਾ ਨਾ ਹਾਰੋ। ਤੁਹਾਡੇ ਪ੍ਰਵਾਸ ਅਵਸਥਾ ਪ੍ਰਾਪਤ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ, ਜਿਵੇਂ ਕਿ ਨਵੇਂ ਵੀਜ਼ੇ ਜੋ ਕਾਂਗਰਸ ਨੇ ਜੁਰਮ ਪੀਡ਼ਤਾਂ ਵਾਸਤੇ ਬਣਾਏ ਹਨ। ਆਪਣੀ ਸਥਿਤੀ ਬਾਰੇ ਕਿਸੇ ਪ੍ਰਵਾਸ ਜਾਂ ਘਰੇਲੂ ਹਿੰਸਾ ਨਾਲ ਸੰਬੰਧਿਤ ਵਕੀਲ ਨਾਲ ਵਿਚਾਰ ਵਟਾਂਦਰਾ ਕਰੋ।
ਮਨੁੱਖੀ ਤਸਕਰੀ
ਮਨੁੱਖੀ ਤਸਕਰੀ ਸ਼ੋਸ਼ਣ ਦੀ ਇੱਕ ਹੋਰ ਕਿਸਮ ਹੈ। ਤਸਕਰੀ ਇੱਕ ਵਿਸ਼ਵ ਵਿਆਪੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਜੋ ਕਿ ਗੁਲਾਮੀ ਦੀ ਇੱਕ ਆਧੁਨਿਕ ਕਿਸਮ ਹੈ। ਮਨੁੱਖੀ ਤਸਕਰੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਸੰਪਰਕ ਕਰੋ: