Multilingual Access Project - Punjabi
Woman

ਗਰੇਟਰ ਸੀਟਲ ਖੇਤਰ ਵਿੱਚ ਘਰੇਲੂ ਹਿੰਸਾ ਦੇ ਪੀਡ਼ਤਾਂ ਵਾਸਤੇ ਸਹਾਇਤਾ

ਕੀ ਕੋਈ ਤੁਹਾਨੂੰ ਚੋਟ ਪਹੁੰਚਾ ਰਿਹਾ ਹੈ?

ਕੀ ਤੁਹਾਡਾ ਜੀਵਨ ਸਾਥੀ, ਭਾਈਵਾਲ ਜਾਂ ਪਰਿਵਾਰਕ ਮੈਂਬਰ :

  • ਤੁਹਾਨੂੰ ਧੱਕਾ ਦਿੰਦਾ, ਮੁੱਕਾ ਮਾਰਦਾ, ਗਲ ਘੁੱਟਦਾ ਜਾਂ ਕੁੱਟਦਾ ਹੈ?
  • ਬਾਰ ਬਾਰ ਤੁਹਾਡੀ ਬੇਇੱਜ਼ਤੀ ਕਰਦਾ ਹੈ ਜਾਂ ਨੀਵਾਂ ਦਿਖਾਉਂਦਾ ਹੈ?
  • ਮਹੱਤਵਪੂਰਨ ਕਾਗਜ਼ਾਂ ਨੂੰ ਛੁਪਾਉਂਦਾ ਜਾਂ ਨਸ਼ਟ ਕਰ ਦਿੰਦਾ ਹੈ?
  • ਸੰਭੋਗ ਲਈ ਤੁਹਾਨੂੰ ਮਜ਼ਬੂਰ ਕਰਦਾ ਜਾਂ ਬਲਾਤਕਾਰ ਕਰਦਾ ਹੈ?
  • ਤੁਹਾਨੂੰ ਪਰਿਵਾਰ ਦੀ ਆਮਦਨ ਤੱਕ ਪਹੁੰਚ ਕਰਨ ਤੋਂ ਦੂਰ ਰੱਖਦਾ ਹੈ?
  • ਤੁਹਾਨੂੰ ਦੋਸਤਾਂ ਅਤੇ ਪਰਿਵਾਰ ਤੋਂ ਅਲਹਿਦਾ ਕਰਦਾ ਹੈ?
  • ਤੁਹਾਡੇ ਬੱਚਿਆਂ ਨੂੰ ਦੂਰ ਲੈ ਜਾਣ ਦੀ ਧਮਕੀ ਦਿੰਦਾ ਹੈ?
  • ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਸੱਟ ਮਾਰਨ ਜਾਂ ਘਰੋਂ ਬਾਹਰ ਕੱਢਣ ਦੀ ਧਮਕੀ ਦਿੰਦਾ ਹੈ।
ਤੁਹਾਨੂੰ ਆਪਣੇ ਘਰ ਅੰਦਰ ਅਤੇ ਉਨ੍ਹਾਂ ਲੋਕਾਂ ਨਾਲ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ, ਜੋ ਤੁਹਾਡੇ ਸਭ ਤੋਂ ਵੱਧ ਨਜ਼ਦੀਕੀ ਹਨ।

ਘਰੇਲੂ ਹਿੰਸਾ ਅਕਸਰ ਹੋਰ ਭੈਡ਼ੀ ਹੋ ਜਾਂਦੀ ਹੈ, ਜਦੋਂ ਤੱਕ ਕਿ ਤੁਸੀਂ ਮਦਦ ਨਹੀਂ ਲੈਂਦੇ।

ਜੇ ਤੁਹਾਡੇ ਨਾਲ ਗਾਲੀ ਗਲੋਚ ਕੀਤਾ ਜਾ ਰਿਹਾ ਹੈ, ਤਾਂ ਤੁਸੀਂ ਇਸਨੂੰ ਕਾਬੂ ਵਿੱਚ ਕਰ ਸਕਦੇ ਹੋ। ਤੁਹਾਡੀ ਮਦਦ ਲਈ ਬਹੁਤ ਸਾਰੇ ਲੋਕ ਹਨ।



ਸੁਰੱਖਿਆ ਦੀ ਘੰਟੀ

ਕੰਪਿਊਟਰ ਦੀ ਵਰਤੋਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਤੁਹਾਡੇ ਸੁਨੇਹਿਆਂ ਅਤੇ ਤੁਹਾਡੇ ਵੱਲੋਂ ਦੇਖੀਆਂ ਗਈਆਂ ਵੈੱਬਸਾਈਟਾਂ ਨੂੰ ਪੂਰੀ ਤਰ੍ਹਾਂ ਛੁਪਾਉਣਾ ਅਸੰਭਵ ਹੈ। ਜੇ ਤੁਹਾਨੂੰ ਡਰ ਹੈ ਕਿ ਤੁਹਾਡੀ ਕੰਪਿਊਟਰ ਦੀ ਵਰਤੋਂ ਤੇ ਨਿਗਰਾਨੀ ਰੱਖੀ ਜਾ ਰਹੀ ਹੋ ਸਕਦੀ ਹੈ, ਤਾਂ ਕਿਰਪਾ ਕਰਕੇ ਕਿਸੇ ਸੁਰੱਖਿਅਤ ਕੰਪਿਊਟਰ ਦੀ ਵਰਤੋਂ ਕਰੋ, ਆਪਣੀ ਸਥਾਨਕ ਹਾੱਟਲਾਈਨ ਨੂੰ ਕਾਲ ਕਰੋ, ਜਾਂ ਕੌਮੀ ਘਰੇਲੂ ਹਿੰਸਾ ਹਾੱਟਲਾਈਨ ਨੂੰ ਕਾਲ ਕਰੋ (1-800-799-SAFE)।