- ਘਰ ਤੋਂ ਬਾਹਰ ਆ ਜਾਵੋ, ਅਤੇ/ਜਾਂ ਪੁਲੀਸ ਨੂੰ ਕਾਲ ਕਰੋ।
- ਤੁਸੀਂ ਅਗਾਉਂ ਯੋਜਨਾ ਬਣਾ ਸਕਦੇ ਹੋ ਕਿ ਕਿਸੇ ਸੰਕਟ ਦੀ ਘਡ਼ੀ ਵਿੱਚ ਤੁਸੀਂ ਸੁਰੱਖਿਅਤ ਕਿਵੇਂ ਰਹੋਗੇ।
- ਅਤੇ ਤੁਸੀਂ ਕਿਸੇ ਹਾੱਟਲਾਈਨ, ਸ਼ਰਣਗਾਹ ਜਾਂ ਵਕੀਲ ਕੋਲੋਂ ਮਦਦ ਲੈ ਸਕਦੇ ਹੋ।
- ਸ਼ੋਸ਼ਣ ਦੀ ਕਿਸੇ ਵੀ ਘਟਨਾ ਦੌਰਾਨ, ਜੇਕਰ ਕਿਸੇ ਵੀ ਤਰ੍ਹਾਂ ਸੰਭਵ ਹੋਵੇ, ਤਾਂ ਘਰੋਂ ਬਾਹਰ ਆ ਜਾਓ। ਕਿਸੇ ਵਿਸ਼ਵਾਸ਼ੀ ਗੁਆਂਢੀ, ਦੋਸਤ ਜਾਂ ਪਰਿਵਾਰਕ ਮੈਂਬਰ ਤੋਂ ਮਦਦ ਮੰਗੋ।
- 911 ਤੇ ਕਾਲ ਕਰੋ ਜਾਂ ਆਪਣੇ ਬੱਚਿਆਂ ਨੂੰ 911 ਤੇ ਕਾਲ ਕਰਨ ਵਾਸਤੇ ਕਹੋ।
- ਜੇ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਤਾਂ ਰਸੋਈ, ਗੁਸਲਖਾਨੇ, ਗੈਰਜ ਜਾਂ ਹੋਰ ਸੰਭਾਵਿਤ ਤੌਰ ਤੇ ਖ਼ਤਰਨਾਕ ਕਮਰਿਆਂ ਤੋਂ ਦੂਰ ਰਹੋ।
- ਮਦਦ ਵਾਸਤੇ ਆਵਾਜ਼ ਲਗਾਓ। ਹੋ ਸਕਦਾ ਹੈ ਕਿ ਗੁਆਂਢੀ ਤੁਹਾਡੀ ਆਵਾਜ਼ ਸੁਣ ਲੈਣ।
ਤੁਹਾਨੂੰ ਘਰੇਲੂ ਹਿੰਸਾ ਨਾਲ ਨਿਪਟਣ ਵਿੱਚ ਮਦਦ ਕਰਨ ਵਾਸਤੇ ਪੁਲੀਸ ਨੂੰ ਸਿੱਖਲਾਈ ਦਿੱਤੀ ਜਾਂਦੀ ਹੈ। ਉਹ ਤੁਹਾਨੂੰ ਗੰਭੀਰਤਾ ਨਾਲ ਲੈਣਗੇ। ਜਿਉਂ ਹੀ ਤੁਸੀਂ ਸੋਚਦੇ ਹੋ ਕਿ ਤੁਸੀਂ ਖ਼ਤਰੇ ਵਿੱਚ ਹੋ ਤਾਂ ਉਨ੍ਹਾਂ ਨੂੰ ਬੁਲਾਓ। ਉਡੀਕ ਨਾ ਕਰੋ। ਕਿਸੇ ਦੁਭਾਸੀਏ ਬਾਰੇ ਪੁੱਛੋ ਜੋ ਤੁਹਾਡੀ ਭਾਸ਼ਾ ਬੋਲਦਾ ਹੋਵੇ। ਪੁਲੀਸ ਲਈ ਅਜਿਹਾ ਕਰਨਾ ਲੋਡ਼ੀਂਦਾ ਹੈ। ਪੁਲੀਸ ਪ੍ਰਵਾਸੀ ਕਾਨੂੰਨਾਂ ਨੂੰ ਲਾਗੂ ਨਹੀਂ ਕਰਦੀ। ਹਾੱਟਲਾਈਨਾਂ - ਜੇ ਤੁਹਾਨੂੰ ਚਿੰਤਾ ਹੋ ਰਹੀ ਹੈ, ਤੁਹਾਨੂੰ ਕੁਝ ਸਲਾਹ ਚਾਹੀਦੀ ਹੈ, ਜਾਂ ਜੇ ਤੁਸੀਂ ਕਿਸੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਇੱਕ ਹਾੱਟਲਾਈਨ ਤੁਹਾਡੀ ਮਦਦ ਕਰ ਸਕਦੀ ਹੈ। ਹਾੱਟਲਾਈਨ ਤੁਹਾਨੂੰ ਤੁਹਾਡੀ ਭਾਸ਼ਾ ਦੇ ਵਸੀਲਿਆਂ ਕੋਲ ਭੇਜੇਗੀ, ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਇੱਕ ਸੰਕਟਕਾਲੀ ਸ਼ਰਣਗਾਹ ਲੱਭਣ ਵਿੱਚ ਮਦਦ ਕਰੇਗੀ ਅਤੇ ਤੁਹਾਨੂੰ ਇੱਕ ਅਜਿਹੇ ਵਕੀਲ ਦੇ ਸੰਪਰਕ ਵਿੱਚ ਲਿਆਵੇਗੀ ਜੋ ਤੁਹਾਨੂੰ ਇਹ ਯੋਜਨਾ ਬਣਾਉਣ ਵਿੱਚ ਮਦਦ ਕਰੇਗਾ ਕਿ ਅੱਗੇ ਕੀ ਕਰਨਾ ਹੈ। ਹਾੱਟਲਾਈਨਾਂ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਅਤੇ ਤੁਹਾਡੇ ਵਿਸਥਾਰਾਂ ਨੂੰ ਗੁਪਤ ਰੱਖਦੀਆਂ ਹਨ। ਜੇ ਤੁਸੀਂ ਤੁਰੰਤ ਕਿਸੇ ਖ਼ਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। ਸ਼ਰਣਗਾਹ - ਤੁਹਾਡੇ ਅਤੇ ਤੁਹਾਡੇ ਬੱਚਿਆਂ ਵਾਸਤੇ ਇੱਕ ਸੁਰੱਖਿਅਤ ਜਗ੍ਹਾ
ਜੇ ਤੁਹਾਨੂੰ ਆਪਣੇ ਘਰ ਵਿੱਚੋਂ ਬਾਹਰ ਨਿਕਲਣ ਦੀ ਲੋਡ਼ ਹੈ, ਕਿਉਂਕੀ ਇਹ ਸੁਰੱਖਿਅਤ ਨਹੀਂ ਹੈ, ਤਾਂ ਇੱਕ ਸ਼ਰਣਗਾਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਵਾਸਤੇ ਥੋਡ਼੍ਹੇ ਸਮੇਂ ਲਈ ਰਹਿਣ ਦਾ ਸਥਾਨ ਹੋ ਸਕਦੀ ਹੈ। ਜੇ ਤੁਸੀਂ ਤੁਰੰਤ ਕਿਸੇ ਖ਼ਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। ਵਕੀਲ - ਇੱਕ ਵਿਅਕਤੀ ਜੋ ਤੁਹਾਡੇ ਪਾਲੇ ਵਿੱਚ ਹੈ
ਇੱਕ ਵਕੀਲ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਨੂੰ ਤੁਹਾਡੇ ਭਵਿੱਖ ਅਤੇ ਤੁਹਾਡੀ ਸੁਰੱਖਿਆ ਬਾਰੇ ਚੋਣਾਂ ਕਰਨ ਵਿੱਚ ਮਦਦ ਕਰੇਗਾ। ਕੋਲ ਤੁਹਾਡੀ ਸਥਿਤੀ ਵਰਗੇ ਲੋਕਾਂ ਨਾਲ ਕੰਮ ਕਰਨ ਦਾ ਤਜ਼ਰਬਾ ਹੁੰਦਾ ਹੈ। ਵਕੀਲ ਤੁਹਾਨੂੰ ਤੁਹਾਡੇ ਕਾਨੂੰਨੀ ਅਧਿਕਾਰਾਂ ਨੂੰ ਸਮਝਣ ਵਿੱਚ ਮਦਦ ਕਰੇਗਾ ਅਤੇ ਤੁਹਾਨੂੰ ਅਜਿਹੇ ਹੋਰ ਲੋਕਾਂ ਨੂੰ ਲੱਭਣ ਵਿੱਚ ਵੀ ਮਦਦ ਕਰੇਗਾ, ਜੋ ਤੁਹਾਡੀ ਮਦਦ ਕਰ ਸਕਦੇ ਹਨ। ਵਕੀਲ ਤੁਹਾਡੀ ਕਹਾਣੀ ਸੁਣੇਗਾ, ਤੁਹਾਡੇ ਤਜ਼ਰਬਿਆਂ ਬਾਰੇ ਤੁਹਾਡੇ ਨਾਲ ਗੱਲ ਕਰੇਗਾ, ਅਤੇ ਜਦੋਂ ਤੁਸੀਂ ਇੱਕ ਹਿੰਸਾ ਤੋਂ ਮੁਕਤ ਜਿੰਦਗੀ ਦਾ ਨਿਰਮਾਣ ਕਰਦੇ ਹੋ, ਤਾਂ ਤੁਹਾਡੀ ਸਹਾਇਤਾ ਕਰੇਗਾ। ਜੇ ਤੁਸੀਂ ਤੁਰੰਤ ਕਿਸੇ ਖ਼ਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। ਪੁਲੀਸ ਤੋਂ ਮਦਦ ਪ੍ਰਾਪਤ ਕਰਨਾ ਤੁਹਾਡੇ ਕੋਲ ਉਸ ਵਿਅਕਤੀ ਤੋਂ ਸੁਰੱਖਿਅਤ ਕੀਤੇ ਜਾਣ ਦਾ ਅਧਿਕਾਰ ਹੈ, ਜੋ ਤੁਹਾਨੂੰ ਚੋਟ ਪਹੁੰਚਾ ਰਿਹਾ ਹੈ ਜਾਂ ਧਮਕਾ ਰਿਹਾ ਹੈ। ਪੁਲੀਸ ਤੁਹਾਡੀ ਮਦਦ ਕਰੇਗੀ। ਤੁਸੀਂ ਸਿਰਫ਼ ਆਪਣੇ ਸਹਾਰੇ ਤੇ ਨਹੀਂ ਹੋ। ਜਦੋਂ ਤੁਸੀਂ 911 ਤੇ ਕਾਲ ਕਰਦੇ ਹੋ :
- ਤੁਹਾਨੂੰ ਇੱਕ ਦਰੁਸਤ ਸਟਰੀਟ ਪਤਾ, ਜੋ ਕੁਝ ਵਾਪਰਿਆ ਉਸਦਾ ਇੱਕ ਸਪੱਸ਼ਟ ਵਰਣਨ, ਇਹ ਕਦੋਂ ਵਾਪਰਿਆ, ਤੁਹਾਡੇ ਮਾਪੇ ਦਾ ਨਾਂਅ, ਜਨਮ ਤਾਰੀਖ਼, ਗੱਡੀ ਦਾ ਲਾਇਸੰਸ ਨੰਬਰ, ਅਤੇ ਇੱਕ ਸਰੀਰਕ ਵਰਣਨ (ਵਾਲਾਂ ਦਾ ਰੰਗ, ਚਮਡ਼ੀ ਦਾ ਰੰਗ, ਉਮਰ, ਲੰਬਾਈ ਅਤੇ ਭਾਰ) ਪੁੱਛਿਆ ਜਾਵੇਗਾ।
- ਆਪਰੇਟਰ ਪੁਲੀਸ ਅਫ਼ਸਰਾਂ ਨੂੰ ਤੁਹਾਡੇ ਘਰ ਭੇਜੇਗਾ। ਹੋ ਸਕਦਾ ਹੈ ਕਿ ਪੁਲੀਸ ਤੁਰੰਤ ਨਾ ਪਹੁੰਚੇ, ਇਸ ਕਰਕੇ ਹੁਣੇ ਹੀ ਸੁਰੱਖਿਆ ਮੰਗੋ।
- ਜੇ ਤੁਹਾਡੇ ਸਾਥੀ ਨੇ ਤੁਹਾਨੂੰ ਕੁੱਟਿਆ ਹੈ ਜਾਂ ਤੁਹਾਨੂੰ ਸੱਟ ਮਾਰਨ ਦੀ ਧਮਕੀ ਦਿੱਤੀ ਹੈ, ਤਾਂ ਤੁਹਾਡੇ ਕੋਲ ਪੁਲੀਸ ਸੁਰੱਖਿਆ ਵਾਸਤੇ 911 ਤੇ ਕਾਲ ਕਰਨ ਦਾ ਅਧਿਕਾਰ ਹੈ।
- ਪੁਲੀਸ ਤੁਹਾਡੀ ਮਦਦ ਕਰੇਗੀ ਅਤੇ ਤੁਹਾਨੂੰ ਸੁਰੱਖਿਆ ਦੇਵੇਗੀ।
- ਸਥਾਨਕ ਪੁਲੀਸ ਘਰੇਲੂ ਹਿੰਸਾ ਦੀ ਰਿਪੋਰਟ ਯੂ.ਐੱਸ. ਸੀਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸ (USCIS) ਨੂੰ ਨਹੀਂ ਕਰਦੀ। (ਪਰ, ਇਸਦੇ ਸਿੱਟੇ ਵਜੋਂ USCIS ਨੂੰ ਅਦਾਲਤ ਦੀ ਪ੍ਰਕਿਰਿਆ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ।) ਜੇ ਤੁਹਾਡੇ ਕੋਲੋਂ ਤੁਹਾਡੇ ਪ੍ਰਵਾਸ ਦੀ ਅਵਸਥਾ ਬਾਰੇ ਪੁੱਛਿਆ ਜਾਂਦਾ ਹੈ, ਤਾਂ ਤੁਸੀਂ ਅਫ਼ਸਰ ਨੂੰ ਦੱਸ ਸਕਦੇ ਹੋ ਕਿ ਤੁਸੀਂ ਇਸਦਾ ਜਵਾਬ ਨਹੀਂ ਦੇਣਾ ਚਾਹੁੰਦੇ ਅਤੇ ਇਹ ਕਿ ਤੁਹਾਨੂੰ ਕਿਸੇ ਅਟਾਰਨੀ ਨਾਲ ਗੱਲ ਕਰਨ ਦੀ ਲੋਡ਼ ਹੈ।
- 911 ਦੇ ਆਪਰੇਟਰਾਂ ਨੂੰ (ਅੰਗਰੇਜ਼ੀ ਵਿੱਚ) ਤੁਹਾਡੇ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂਅ ਦੱਸੋ। 911 ਦੇ ਆਪਰੇਟਰ ਕਿਸੇ ਅਜਿਹੇ ਵਿਅਕਤੀ ਨਾਲ ਫ਼ੋਨ ਸੰਬੰਧ ਸਥਾਪਤ ਕਰ ਦੇਣਗੇ ਜੋ ਤੁਹਾਡੀ ਭਾਸ਼ਾ ਬੋਲਦਾ ਹੈ।
- ਫਿਰ ਤੁਸੀਂ ਦੋ ਲੋਕਾਂ ਨਾਲ ਗੱਲ ਕਰ ਰਹੇ ਹੋਵੋਗੇ, ਦੁਭਾਸ਼ੀਏ ਨਾਲ ਅਤੇ 911 ਆਪਰੇਟਰ ਨਾਲ।
- ਜੇ ਤੁਹਾਡੇ ਘਰ ਵਿੱਚ ਹਥਿਆਰ ਹਨ, ਜਿਵੇਂ ਕਿ ਬੰਦੂਕਾਂ ਤਾਂ ਅਫਸਰਾਂ ਨੂੰ ਦੱਸੋ ਕਿ ਉਹ ਕਿੱਥੇ ਹਨ।
- ਜੇ ਤੁਸੀਂ ਚੋਟ ਗ੍ਰਸਤ ਹੋ ਤਾਂ ਅਫਸਰਾਂ ਨੂੰ ਕਿਸੇ ਵੀ ਝਰੀਟਾਂ, ਨਿਸ਼ਾਨਾਂ, ਕੱਟ ਜਾਂ ਹੋਰ ਸੱਟਾਂ ਨੂੰ ਦਿਖਾਓ।
- ਜੇ ਤੁਹਾਡੇ ਕੋਲ ਕੋਈ ਸੁਰੱਖਿਆ ਆਦੇਸ਼ (Protection Order) ਹੈ, ਤਾਂ ਪੁਲੀਸ ਅਫਸਰ ਨੂੰ ਇਸ ਬਾਰੇ ਦੱਸਣਾ ਯਕੀਨੀ ਬਣਾਓ ਅਤੇ ਜੇ ਤੁਹਾਡੇ ਕੋਲ ਸੁਰੱਖਿਆ ਆਦੇਸ਼ ਦੀ ਇੱਕ ਕਾਪੀ ਹੈ ਤਾਂ ਉਸਨੂੰ ਇਹ ਵੀ ਦਿਖਾਓ।
- ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਅੱਡੋ ਅੱਡ ਕਰ ਦੇਣਾ ਚਾਹੀਦਾ ਹੈ।
- ਜੇ ਤੁਸੀਂ ਕਿਸੇ ਦੁਭਾਸ਼ੀਏ ਦੀ ਮੰਗ ਕਰਦੇ ਹੋ, ਤਾਂ ਉਸਨੂੰ ਬੁਲਾਉਣਾ ਚਾਹੀਦਾ ਹੈ।
- ਤੁਹਾਡੇ ਵਿੱਚੋਂ ਹਰ ਕਿਸੇ ਨੂੰ ਪ੍ਰਸ਼ਨ ਪੁੱਛਣੇ ਚਾਹੀਦੇ ਹਨ।
- ਘਟਨਾ ਬਾਰੇ ਵੱਧ ਤੋਂ ਵੱਧ ਸੰਭਵ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਹੈ। (ਜੇ ਤੁਹਾਡੇ ਸਾਥੀ ਨੇ ਪਹਿਲਾਂ ਵੀ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਡਰਾਇਆ ਹੈ ਤਾਂ ਇਹ ਮਹੱਤਵਪੂਰਨ ਜਾਣਕਾਰੀ ਹੈ। ਪੁਲੀਸ ਨੂੰ ਇਸਦੇ ਵਿਸਥਾਰ ਦੱਸੋ।)
- ਤੁਹਾਨੂੰ ਸੁਰੱਖਿਅਤ ਰੱਖਣ ਲਈ ਥੋਡ਼੍ਹਾ ਸਮਾਂ ਤੁਹਾਡੇ ਨਾਲ ਠਹਿਰੇ ਜਾਂ ਸੁਰੱਖਿਆ ਆਦੇਸ਼ ਦੀ ਤਾਮੀਲ ਕਰਵਾਏ।
- ਤੁਹਾਨੂੰ ਤੁਹਾਡੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
- ਤੁਹਾਨੂੰ ਸ਼ਰਣਗਾਹਾਂ ਅਤੇ ਤੁਹਾਡੇ ਭਾਈਚਾਰੇ ਵਿਚਲੀਆਂ ਹੋਰ ਸੇਵਾਵਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
- ਜੇ ਤੁਸੀਂ ਘਰ ਛੱਡਣਾ ਚਾਹੁੰਦੇ ਹੋ ਤਾਂ, ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਲੈ ਜਾਣਾ ਚਾਹੀਦਾ ਹੈ ਅਤੇ ਕਿਸੇ ਸੁਰੱਖਿਅਤ ਸਥਾਨ ਤੇ ਜਾਣ ਲਈ ਆਵਾਜਾਈ ਦੇ ਸਾਧਨ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨੀ ਚਾਹੀਦੀ ਹੈ।
- ਤਾਂ ਆਪਣੇ ਵਾਸਤੇ ਦੁਭਾਸ਼ੀਏ ਦੀ ਸੇਵਾ ਨਿਭਾਉਣ ਲਈ ਕਿਸੇ ਅਜਿਹੇ ਵਿਅਕਤੀ ਨੂੰ ਲੱਭੋ ਜਿਸਤੇ ਤੁਸੀਂ ਵਿਸ਼ਵਾਸ਼ ਕਰਦੇ ਹੋ (ਤੁਹਾਡਾ ਸੋਸ਼ਣ ਕਰਤਾ ਜਾਂ ਤੁਹਾਡਾ ਬੱਚਾ ਨਹੀਂ, ਨਾ ਹੀ ਸੋਸ਼ਣ ਕਰਤਾ ਦੇ ਰਿਸ਼ਤੇਦਾਰ ਜਾਂ ਮਿੱਤਰ)।
- ਪੁਲੀਸ ਅਫਸਰ ਕਿਸੇ ਟੈਲੀਫ਼ੋਨੀ ਦੁਭਾਸ਼ੀਏ ਨੂੰ ਕਾਲ ਕਰ ਸਕਦੇ ਹਨ ਤਾਂ ਕਿ ਉਹ ਤੁਹਾਡੇ ਵਾਸਤੇ ਅਨੁਵਾਦ ਕਰ ਸਕੇ।
- ਜੋ ਕੁਝ ਵਾਪਰਿਆ, ਉਸਦਾ ਇੱਕ ਵਰਣਨ ਤੁਸੀਂ ਆਪਣੀ ਭਾਸ਼ਾ ਵਿੱਚ ਲਿਖ ਸਕਦੇ ਹੋ ਅਤੇ ਅਫਸਰਾਂ ਨੂੰ ਇਸਨੂੰ ਉਨ੍ਹਾਂ ਦੀ ਰਿਪੋਰਟ ਨਾਲ ਜੋਡ਼ਨ ਲਈ ਕਹਿ ਸਕਦੇ ਹੋ।
- ਜੇ ਪੁਲੀਸ ਅਫਸਰ ਵਿਸ਼ਵਾਸ਼ ਕਰਦੇ ਹਨ ਕਿ ਕੋਈ ਜੁਰਮ ਹੋਇਆ ਹੈ, ਤਾਂ ਉਹ ਤੁਹਾਡੇ ਸਾਥੀ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ।
- ਉਸਦੇ ਨਾਂਅ ਅਤੇ ਬੈਜ਼ ਨੰਬਰ ਦੇ ਨਾਲ ਨਾਲ ਅਫਸਰ ਦੇ ਖੇਤਰ ਅਤੇ ਫ਼ੋਨ ਨੰਬਰ ਬਾਰੇ ਵੀ ਪੁੱਛੋ। ਇਸ ਜਾਣਕਾਰੀ ਨੂੰ ਲਿਖ ਲਓ - ਜਾਂ ਫਿਰ ਤੁਸੀਂ ਅਫਸਰ ਦੇ ਬਿਜਨਸ ਕਾਰਡ ਬਾਰੇ ਪੁੱਛ ਸਕਦੇ ਹੋ।
- ਪੁਲੀਸ ‘ਘਟਨਾ ਨੰਬਰ’ ਬਾਰੇ ਪੁੱਛੋ ਅਤੇ ਇਸਨੂੰ ਲਿਖ ਲਓ।
- ਜੇ ਪੁਲੀਸ ਸ਼ੋਸ਼ਣ ਕਰਤਾ ਨੂੰ ਜੇਲ੍ਹ ਵਿੱਚ ਲੈ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਸ਼ੋਸ਼ਣ ਕਰਤਾ ਨੂੰ ਕੁਝ ਕੁ ਘੰਟਿਆਂ ਵਿੱਚ ਰਿਹਾ ਕਰ ਦਿੱਤਾ ਜਾਵੇ ਜਾਂ ਉਸਨੂੰ ਕਈ ਦਿਨਾਂ ਤੱਕ ਜਾਂ ਇਸਤੋਂ ਵੀ ਵਧੇਰੇ ਸਮੇਂ ਲਈ ਰੱਖਿਆ ਜਾ ਸਕਦਾ ਹੈ। ਜੇ ਤੁਸੀਂ VINE ਕੋਲ ਪੰਜੀਕਰਨ ਕਰਾਉਂਦੇ ਹੋ, ਜੋ ਕਿ ਇੱਕ ਕੰਪਿਊਟਰੀਕ੍ਰਿਤ ਫ਼ੋਨ ਪ੍ਰਣਾਲੀ ਹੈ, ਤਾਂ ਤੁਸੀਂ ਸ਼ੋਸ਼ਣ ਕਰਤਾ ਦੀ ਰਿਹਾਈ ਬਾਰੇ ਇੱਕ ਟੈਲੀਫ਼ੋਨ ਨੋਟਿਸ ਪ੍ਰਾਪਤ ਕਰ ਸਕਦੇ ਹੋ (ਇਹ ਸੇਵਾ ਕਿੰਗ ਕਾਉਂਟੀ ਜੇਲ੍ਹ ਵਾਸਤੇ ਹੀ ਉਪਲਬਧ ਹੈ)। ਇਸ ਸੇਵਾ ਲਈ ਪੰਜੀਕਰਨ ਕਰਨ ਵਾਸਤੇ, 1-877-425-8463 ਤੇ ਕਾਲ ਕਰੋ। ਕਿਸੇ ਵਕੀਲ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਤੁਹਾਡੀ ਮਦਦ ਕਰਨ ਵਾਸਤੇ ਕਹੋ ਜੋ ਕਿ ਅੰਗਰੇਜ਼ੀ ਭਾਸ਼ਾ ਬੋਲਦਾ ਹੋਵੇ।
- ਜੇ ਤੁਸੀਂ ਸੋਚਦੇ ਹੋ ਕਿ ਅਫਸਰ ਨੇ ਠੀਕ ਤਰ੍ਹਾਂ ਨਾਲ ਤੁਹਾਡੇ ਅਧਿਕਾਰਾਂ ਦਾ ਆਦਰ ਨਹੀਂ ਕੀਤਾ ਤਾਂ ਉਸਦੇ ਕਮਾਨ ਅਸਰ ਨਾਲ ਸੰਪਰਕ ਕਰੋ। ਅਜਿਹਾ ਕਰਨਾ ਤੁਹਾਡਾ ਅਧਿਕਾਰ ਹੈ। ਤੁਹਾਡੀ ਸ਼ਿਕਾਇਤ ਸੁਧਾਰਾਂ ਨੂੰ ਜਨਮ ਦੇ ਸਕਦੀ ਹੈ ਜੋ ਹੋਰਨਾਂ ਲੋਕਾਂ ਦੀ ਮਦਦ ਕਰਦੇ ਹਨ।

